ਤਰਨਤਾਰਨ ਵਿਖੇ ਗੈਂਗਸਟਰਾਂ ਨੇ ਸੁਨਿਆਰੇ ਕੋਲੋਂ ਮੰਗੀ ਫਿਰੋਤੀ
ਫਿਰੋਤੀ ਨਾ ਦੇਣ ਤੇ ਬੀਤੀ ਰਾਤ ਸੁਨਿਆਰੇ ਦੀ ਦੁਕਾਨ ਤੇ ਚਲਾਈਆਂ ਗੋਲੀਆਂ
ਦੁਕਾਨ ਬੰਦ ਹੋਣ ਕਾਰਨ ਬੂਹੇ ਵਿੱਚ ਵੱਜੀਆਂ ਗੋਲੀਆਂ
ਪੁਲਿਸ ਵੱਲੋਂ ਮੋਕੇ ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ
ਬਲਜੀਤ ਸਿੰਘ
ਤਰਨ ਤਾਰਨ , 6 ਮਈ 2024 : ਵਿਖੇ ਗੈਂਗਸਟਰ ਆਫ ਵੱਲੋਂ ਸੁਨਿਆਰੇ ਦੀ ਦੁਕਾਨ ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਕਾਨ ਦੇ ਮਾਲਕ ਹਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕੱਲ ਇੱਕ ਫੋਨ ਆਇਆ ਅਤੇ ਫੋਨ ਵਿੱਚ ਗੈਂਗਸਟਰ ਵੱਲੋਂ ਧਮਕੀ ਦਿੱਤੀ ਗਈ ਕਿ ਉਹਨਾਂ ਨੂੰ ਜੇ 50 ਲੱਖ ਰੁਪਆ ਕੱਲ ਤੱਕ ਨਾ ਦਿੱਤਾ ਤਾਂ ਉਹ ਦੁਕਾਨ ਵਿੱਚ ਵੜ ਕੇ ਉਹਨਾਂ ਨੂੰ ਗੋਲੀਆਂ ਮਾਰਨਗੇ ਜਿਸ ਤੋਂ ਬਾਅਦ ਜਦ ਉਹ ਸਵੇਰੇ ਅੱਜ ਦੁਕਾਨ ਖੋਲਣ ਲੱਗੇ ਤਾਂ ਦੇਖਿਆ ਕਿ ਦੁਕਾਨ ਦੇ ਸ਼ਟਰ ਵਿੱਚ ਗੋਲੀਆਂ ਦੇ ਨਿਸ਼ਾਨ ਬਣੇ ਹੋਏ ਸਨ ਅਤੇ ਦੁਕਾਨ ਖੋਲਣ ਤੇ ਅੰਦਰਲੇ ਸ਼ੀਸ਼ੇ ਟੁੱਟੇ ਹੋਏ ਸਨ ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਪੁਲਿਸ ਨੂੰ ਇਤਲਾਹ ਦੇ ਦਿੱਤੀ ਗਈ ਹੈ ਉਧਰ ਮੌਕੇ ਤੇ ਪਹੁੰਚੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ